Home » ਧੰਨਵਾਦ ਅਮਰਗੜ੍ਹ ਵਾਲਿਓ!

ਧੰਨਵਾਦ ਅਮਰਗੜ੍ਹ ਵਾਲਿਓ!

by Gurdeep Singh

ਧੰਨਵਾਦ ਤੁਹਾਡਾ ਅੱਜ ਦੀ ਪੰਜਾਬ ਬਚਾਓ ਰੈਲੀ ਨੂੰ ਇਤਿਹਾਸਿਕ ਇਕੱਠ ਨਾਲ ਸਫ਼ਲ ਬਣਾਉਣ ਲਈ। ਧੰਨਵਾਦ ਤੁਹਾਡੇ ਵੱਲੋਂ ਆਪਣੀ ਜਥੇਬੰਦੀ ਵਿੱਚ ਪ੍ਰਗਟਾਏ ਭਰੋਸੇ ਅਤੇ ਇਕਜੁੱਟਤਾ ਲਈ। ਤੁਹਾਡਾ ਇਹ ਭਰੋਸਾ ਅਤੇ ਏਕਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ, ਪੰਜਾਬ ਦੀ ਤਾਕਤ ਹੈ।

ਉਹ ਤਾਕਤ ਜਿਸਨੂੰ ਖੇਰੂੰ-ਖੇਰੂੰ ਕਰਨ ਲਈ ਦਿੱਲੀ ਦੇ ਦਲ ਅਤੇ ਉਨ੍ਹਾਂ ਦੇ ਪਾਲ਼ੇ ਅਖੌਤੀ ਪੰਥਕ ਲਗਾਤਾਰ ਸਾਜ਼ਿਸ਼ਾਂ ਰਚ ਰਹੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਸਾਡਾ ਖੂਨ ਇੱਕ ਹੈ, ਸਾਡੇ ਦਰਦ, ਸਾਡੇ ਹਾਸੇ ਇੱਕ ਹਨ ਅਤੇ ਸਾਡਾ ਸੁਪਨਾ ਇੱਕ ਹੈ, ਕਿ ਅਸੀਂ ਸਭ ਸਿਰਫ਼ ਤੇ ਸਿਰਫ਼ ਪੰਜਾਬ ਦੀ ਤਰੱਕੀ ਚਾਹੁੰਦੇ ਹਾਂ। ਅਸੀਂ ਸੂਬੇ ਵਿੱਚ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਚਾਹੁੰਦੇ ਹਾਂ।

ਹਲਕਾ ਇੰਚਾਰਜ ਸ. ਜਸਬੀਰ ਸਿੰਘ ਜੱਸੀ ਮੰਨਵੀ, ਅੱਜ ਦੀ ਇਸ ਇਤਿਹਾਸਿਕ ਰੈਲੀ ਦੀ ਸਫ਼ਲਤਾ ਲਈ ਤੁਸੀਂ ਵਧਾਈ ਦੇ ਪਾਤਰ ਹੋ। ਵਧਾਈ ਦੇ ਪਾਤਰ ਹਨ ਹਲਕਾ ਅਮਰਗੜ੍ਹ ਦੇ ਵਾਸੀ, ਜੋ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਅਕਾਲੀ ਨਿਸ਼ਾਨ ਹੇਠ ਇਕਜੁੱਟ ਹੋ ਚੁੱਕੇ ਹਨ।

You may also like

Leave a Comment