Home » ਪਿੰਡ ਬੱਲਰਾਂ (ਲਹਿਰਾਗਾਗਾ) ਦੀ ‘ਲੋਕ ਮਿਲਣੀ’ ਵਿੱਚ ਪਹੁੰਚੀ ਸਾਧ-ਸੰਗਤ ਅਤੇ ਮਾਵਾਂ-ਭੈਣਾਂ ਦਾ ਅਥਾਹ ਪਿਆਰ ਦੱਸ ਰਿਹਾ ਹੈ ਕਿ ਸੱਚਾਈ ਦਾ ਸੂਰਜ ਕਦੇ ਛਿਪਦਾ ਨਹੀਂ… ਬੱਲਰਾਂ ਵਾਲਿਆਂ ਨਾਲ ਮੇਰੀ ਸਾਂਝ 2012 ਤੋਂ ਹੈ ਅਤੇ ਇਨ੍ਹਾਂ ਨੇ ਹਮੇਸ਼ਾ ਮੈਨੂੰ ਵਿੱਤੋਂ ਵੱਧ ਪਿਆਰ ਦਿੱਤਾ ਹੈ..

ਪਿੰਡ ਬੱਲਰਾਂ (ਲਹਿਰਾਗਾਗਾ) ਦੀ ‘ਲੋਕ ਮਿਲਣੀ’ ਵਿੱਚ ਪਹੁੰਚੀ ਸਾਧ-ਸੰਗਤ ਅਤੇ ਮਾਵਾਂ-ਭੈਣਾਂ ਦਾ ਅਥਾਹ ਪਿਆਰ ਦੱਸ ਰਿਹਾ ਹੈ ਕਿ ਸੱਚਾਈ ਦਾ ਸੂਰਜ ਕਦੇ ਛਿਪਦਾ ਨਹੀਂ… ਬੱਲਰਾਂ ਵਾਲਿਆਂ ਨਾਲ ਮੇਰੀ ਸਾਂਝ 2012 ਤੋਂ ਹੈ ਅਤੇ ਇਨ੍ਹਾਂ ਨੇ ਹਮੇਸ਼ਾ ਮੈਨੂੰ ਵਿੱਤੋਂ ਵੱਧ ਪਿਆਰ ਦਿੱਤਾ ਹੈ..

by Gurdeep Singh

ਅਸੀਂ ਰਵਾਇਤੀ ਪਾਰਟੀਆਂ ਵਾਂਗ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ, ਸਾਡਾ ਟੀਚਾ ਤੁਹਾਡੇ ਧੀਆਂ-ਪੁੱਤਾਂ ਨੂੰ ਪੜ੍ਹਾ-ਲਿਖਾ ਕੇ ਵੱਡੇ ਅਫ਼ਸਰ ਬਣਾਉਣਾ ਹੈ… 70,680 ਤੋਂ ਵੱਧ ਨੌਕਰੀਆਂ ਬਿਨਾਂ ਕਿਸੇ ਸਿਫ਼ਾਰਿਸ਼ ਜਾਂ ਰਿਸ਼ਵਤ ਤੋਂ ਦਿੱਤੀਆਂ ਨੇ ਅਤੇ ਮਾਵਾਂ-ਭੈਣਾਂ ਦੇ ਖਾਤਿਆਂ ‘ਚ ਸਨਮਾਨ ਰਾਸ਼ੀ ਦੀ ‘ਟੂੰ-ਟੂੰ’ ਵੀ ਸ਼ੁਰੂ ਹੋ ਚੁੱਕੀ ਹੈ… ਪਿੰਡ ਦੇ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ, ਇਸੇ ਲਈ ਅੱਜ ਬੱਲਰਾਂ ਨੂੰ 35 ਲੱਖ ਅਤੇ ਨਾਲ ਲੱਗਦੇ ਪਿੰਡ ਲੇਹਲ ਖੁਰਦ ਨੂੰ 25 ਲੱਖ ਰੁਪਏ (ਕੁੱਲ 60 ਲੱਖ) ਦੀਆਂ ਗ੍ਰਾਂਟਾਂ ਸੌਂਪੀਆਂ ਨੇ… ਤੁਹਾਡਾ ਇਹ ਪਿਆਰ ਅਤੇ ਅਸ਼ੀਰਵਾਦ ਹੀ ਮੇਰੀ ਅਸਲੀ ਤਾਕਤ ਹੈ, ਜਿਸਨੂੰ ਕੋਈ ਹਰਾ ਨਹੀਂ ਸਕਦਾ

You may also like

Leave a Comment