LatestNationalPunjab ਜਿਣਸਾਂ ਦੀ ਬਰਬਾਦੀ ਰੋਕਣ ਲਈ ਮੰਡੀ ਸਿਸਟਮ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣਾ ਸਮੇਂ ਦੀ ਮੁੱਖ ਲੋੜ – ਹਰਚੰਦ ਸਿੰਘ ਬਰਸਟ by Gurdeep Singh September 29, 2026 written by Gurdeep Singh September 29, 2026 7FacebookTwitterPinterestEmail ਖਾਣ ਵਾਲੀਆਂ ਜਿਣਸਾਂ ਦੇ ਨੁਕਸਾਨ ਅਤੇ ਬਰਬਾਦੀ ਨੂੰ ਰੋਕਣਾ ਅੱਜ ਦੇ ਸਮੇਂ ਦੀ ਇੱਕ ਵੱਡੀ ਲੋੜ ਬਣ ਚੁੱਕੀ ਹੈ। ਇਸ ਦਿਸ਼ਾ ਵਿੱਚ ਦੇਸ਼ ਦੀਆਂ ਮੰਡੀਆਂ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਸਟੋਰੇਜ, ਕੋਲਡ ਚੇਨ ਅਤੇ ਟਰਾਂਸਪੋਰਟੇਸ਼ਨ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਚੇਅਰਮੈਨ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ (ਕੌਸਾਂਬ) ਵੱਲੋਂ ਉੱਤਰਾਖੰਡ ਵਿਖੇ ਆਯੋਜਿਤ ਰਾਸ਼ਟਰੀ ਕਾਨਫਰੰਸ ਦੌਰਾਨ ਕੀਤਾ ਗਿਆ। ਉੱਤਰਾਖੰਡ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਅਨਿਲ ਡੱਬੂ ਦੀ ਪ੍ਰਧਾਨਗੀ ਹੇਠ ਹੋਟਲ ਕੋਰਬੈਟ ਐਲੀਗੈਂਟ ਰਿਟਰੀਟ, ਰਾਮਨਗਰ, ਉੱਤਰਾਖੰਡ ਵਿਖੇ 28 ਸਤੰਬਰ ਤੋਂ 1 ਅਕਤੂਬਰ ਤੱਕ ਨੈਸ਼ਨਲ ਕਾਨਫਰੰਸ ਆਨ ਫੂਡ ਲਾਸ ਐਂਡ ਵੇਸਟ ਇਨ ਹੋਲਸੇਲ ਫਰੂਟ ਐਂਡ ਵੈਜੀਟੇਬਲ ਮਾਰਕੀਟਸ ਦਾ ਆਯੋਜਨ ਕੀਤਾ ਗਿਆ ਹੈ। ਇੰਟਰਨੈਸ਼ਨਲ ਡੇ ਆਫ ਅਵੈਅਰਨੈਸ ਆਫ ਫੂਡ ਲਾਸ ਅਤੇ ਵੇਸਟ ਦੇ ਮੌਕੇ ਤੇ ਆਯੋਜਿਤ ਇਸ ਕਾਨਫਰੰਸ ਵਿੱਚ ਹਿਮਾਚਲ ਪ੍ਰਦੇਸ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਕੁਲਦੀਪ ਸਿੰਘ, ਅਸਾਮ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਮਨੋਜ ਬਰੂਆ, ਹਿਮਾਚਲ ਪ੍ਰਦੇਸ਼ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਐਮ.ਡੀ. ਸ੍ਰੀ ਰਾਮ ਕੁਮਾਰ ਗੌਤਮ (ਆਈ.ਏ.ਐਸ.), ਕੌਸਾਂਬ ਦੇ ਐਮ.ਡੀ. ਡਾ. ਜੇ.ਐਸ. ਯਾਦਵ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਮੰਡੀ ਬੋਰਡਾਂ ਦੇ ਅਧਿਕਾਰੀਆਂ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਕਾਨਫਰੰਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਫੂਡ ਦੀ ਮਹੱਤਤਾ ਅਤੇ ਇਨ੍ਹਾਂ ਦੀ ਸਹੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਫੂਡ ਮਨੁੱਖੀ ਜੀਵਨ ਦੀ ਮੁੱਢਲੀ ਲੋੜ ਹਨ ਅਤੇ ਇਨ੍ਹਾਂ ਦੀ ਬਰਬਾਦੀ ਨੂੰ ਕਿਸੇ ਵੀ ਪੱਧਰ ’ਤੇ ਅਣਦੇਖਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਡੂੰਘੀ ਚਿੰਤਾ ਪ੍ਰਗਟਾਈ ਕਿ ਕੁੱਲ ਉਤਪਾਦਨ ਦਾ ਲਗਭਗ 30 ਫੀਸਦੀ ਹਿੱਸਾ ਬਰਬਾਦ ਹੋ ਜਾਂਦਾ ਹੈ। ਇਹ ਬਰਬਾਦੀ ਨਾ ਸਿਰਫ਼ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ, ਸਗੋਂ ਇਸ ਤੋਂ ਪੈਦਾ ਹੋਣ ਵਾਲੀਆਂ ਹਾਨੀਕਾਰਕ ਗੈਸਾਂ ਵਾਤਾਵਰਣ ਨੂੰ ਵੀ ਗੰਭੀਰ ਰੂਪ ਵਿੱਚ ਦੂਸ਼ਿਤ ਕਰ ਰਹੀਆਂ ਹਨ। ਸ. ਬਰਸਟ ਨੇ ਕਿਹਾ ਕਿ ਫੂਡ ਦੇ ਨੁਕਸਾਨ ਅਤੇ ਬਰਬਾਦੀ ਨੂੰ ਘਟਾਉਣ ਲਈ ਮੰਡੀ ਪ੍ਰਬੰਧਨ ਵਿੱਚ ਆਧੁਨਿਕ ਤਕਨੀਕਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਸਬੰਧ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਡਾਟਾ-ਅਧਾਰਿਤ ਪ੍ਰਬੰਧਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਤਕਨੀਕਾਂ ਰਾਹੀਂ ਫਲਾਂ ਅਤੇ ਸਬਜ਼ੀਆਂ ਦੀ ਆਮਦ, ਮੰਗ, ਸਪਲਾਈ ਸਬੰਧੀ ਜਾਣਕਾਰੀ ਦਾ ਬਿਹਤਰ ਪ੍ਰਬੰਧਨ ਕਰਕੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫਲਾਂ, ਸਬਜ਼ੀਆਂ ਅਤੇ ਹੋਰ ਜਲਦੀ ਖ਼ਰਾਬ ਹੋਣ ਵਾਲੇ ਫੂਡ ਦੀ ਸੰਭਾਲ ਲਈ ਦੇਸ਼ ਦੀਆਂ ਥੋਕ ਮੰਡੀਆਂ ਵਿੱਚ ਆਧੁਨਿਕ ਏ.ਸੀ. ਮੰਡੀ ਢਾਂਚੇ, ਕੋਲਡ ਸਟੋਰੇਜ ਅਤੇ ਕੋਲਡ ਚੇਨ ਦੀਆਂ ਸਹੂਲਤਾਂ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਮੰਡੀ ਪ੍ਰਬੰਧਨ ਦੀਆਂ ਪ੍ਰਣਾਲੀਆਂ ਵਿੱਚ ਅੰਤਰ ਹਨ। ਇਸ ਲਈ ਪੂਰੇ ਭਾਰਤ ਵਿੱਚ ਮੰਡੀਆਂ ਲਈ ਰਾਸ਼ਟਰੀ ਪੱਧਰ ’ਤੇ ਇਕਸਾਰ ਪ੍ਰੋਟੋਕੋਲ ਤਿਆਰ ਕਰਨ ਦੀ ਲੋੜ ਹੈ, ਤਾਂ ਜੋ ਫੂਡ ਦੇ ਨੁਕਸਾਨ ਅਤੇ ਬਰਬਾਦੀ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਵੱਖ-ਵੱਖ ਰਾਜਾਂ ਦੇ ਮੰਡੀ ਬੋਰਡਾਂ ਨੂੰ ਆਪਸੀ ਤਜਰਬੇ ਸਾਂਝੇ ਕਰਨ ਅਤੇ ਸਫ਼ਲ ਮਾਡਲਾਂ ਨੂੰ ਹੋਰ ਰਾਜਾਂ ਵਿੱਚ ਲਾਗੂ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫੂਡ ਦੇ ਨੁਕਸਾਨ ਅਤੇ ਬਰਬਾਦੀ ਰੋਕਣ ਸਬੰਧੀ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਵਿਚਾਰ-ਵਟਾਂਦਰੇ ਤੋਂ ਅੱਗੇ ਵਧਦਿਆਂ ਇਸ ਸੰਦੇਸ਼ ਨੂੰ ਜ਼ਮੀਨੀ ਪੱਧਰ ਤੱਕ ਲਿਜਾਣਾ ਹੋਵੇਗਾ, ਤਾਂ ਜੋ ਹਰ ਪੱਧਰ ’ਤੇ ਖਾਣ ਵਾਲੀਆਂ ਜਿਣਸਾਂ ਦੀ ਸਹੀ ਸੰਭਾਲ ਅਤੇ ਬਰਬਾਦੀ ਰੋਕਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। 0 comments 0 FacebookTwitterPinterestEmail Gurdeep Singh previous post WCD to hold two-day summit in new Delhi next post AHSB Senior Annual Day Celebrates Excellence; Inaugural Sunita John Altiora Award Presented You may also like रियाणा के मुख्यमंत्री श्री नायब सिंह सैनी पंचकूला... September 30, 2026 हरियाणा के ऊर्जा मंत्री श्री अनिल विज अम्बाला... September 30, 2026 चण्डीगढ़ रेड क्रॉस की वरिष्ठ नागरिकों के लिए... September 30, 2026 चण्डीगढ़ महाजन सभा रिश्ते-नाते परिवार मिलन दिवस में... September 30, 2026 हरियाणा की स्वास्थ्य मंत्री आरती सिंह राव चंडीगढ़... September 30, 2026 30 सितंबर को रिटायर होंगे हरियाणा के मुख्यमंत्री... September 30, 2026 आइडिया से इनोवेशन और इनोवेशन से समाधान’ की दिशा... September 30, 2026 सरकारी अस्पतालों में मरीजों की संख्या के आधार... September 30, 2026 Governor pays obeisance at Sankat Mochan Hanuman Temple September 30, 2026 Chief Minister Thakur Sukhvinder Singh Sukhu participating in... September 30, 2026 Leave a Comment Cancel Reply Save my name, email, and website in this browser for the next time I comment.